ਉਦੇਸ਼

ਨਿਗਮ ਦਾ ਮੁੱਖ ਉਦੇਸ਼ ਰਾਜ ਦੇ ਸਾਬਕਾ ਫੌਜੀਆਂ ਦਾ ਵੈਲਫੇਅਰ ਅਤੇ ਉਹਨਾਂ ਨੂੰ ਆਰਥਿਕ ਤੌਰ ਤੇ ਉੱਚਾ ਚੁੱਕਣਾ ਹੈ।

ਕੰਮ

ਨਿਗਮ ਦੇ ਕੰਮ ਪੈਸਕੋ ਐਕਟ ਦੀ ਧਾਰਾ 15 (2) ਦੇ ਅਨੁਸਾਰ ਹੇਠ ਲਿਖੇ ਅਨੁਸਾਰ ਹਨ :-

  • ਆਪਣੇ ਆਪ ਜਾਂ ਉਹਨ੍ਹਾਂ ਸਾਬਕਾ ਫੌਜੀ ਸੰਗਠਨਾਂ ਜਾਂ ਕਾਰਪੋਰੇਸਨa ਵਲੋਂ ਮੰਨਜੂਰ ਦੂਜੀਆਂ ਏਜੰਸੀਆਂ ਨਾਲ ਮਿਲਕੇ ਖੇਤੀ ਦੀ ਉਨੱਤੀ, ਮੰਡੀਕਰਨ, ਖੇਤੀ ਉਤਪਾਦਨ ਨੂੰ ਸਪਲਾਈ ਤੇ ਸਟੋਰ ਕਰਨਾ, ਲਘੂ-ਉਦਯੋਗ, ਬਿਲਡਿੰਗ ਉਸਾਰੀ, ਯਾਤਾਯਾਤ ਤੇ ਹੋਰ ਅਜਿਹੇ ਵਿਉਪਾਰ, ਟਰੇਡ ਜਾਂ ਗਤੀਵਿਧੀਆਂ ਜੋ ਸਰਕਾਰ ਦੁਆਰਾ ਪ੍ਰਵਾਨਤ ਹੋਣ ਦੀ ਯੋਜਨਾ ਬਣਾਉਣਾ, ਉਸ ਨੂੰ ਉਤਸਾਹਿਤ ਕਰਨਾ ਤੇ ਚਾਲੂ ਕਰਨਾ।
  • ਸਾਬਕਾ ਫੌਜੀਆਂ ਜਾਂ ਉਨ੍ਹਾਂ ਦੇ ਸੰਗਠਨਾਂ ਨੂੰ ਸਿੱਧੇ ਜਾਂ ਕਿਸੇ ਏਜੰਸੀਆਂ ਜਾਂ ਸੰਗਠਨ ਰਾਹੀਂ ਉਪਰੋਕਤ ਕੰਮਾਂ ਲਈ ਕਰਜ਼ਾ ਨਕਦ ਰੂਪ ਵਿੱਚ ਜਾਂ in kind ਜਿਸ ਵਿੱਚ ਕਰਜ਼ਾ hire purchase ਸਿਸਟਮ ਦੇ ਅਧੀਨ ਮਾਮਲਾ ਹੋਵੇ ਮੁਹੱਈਆ ਕਰਵਾਉਣਾ।
  • ਖੇਤੀਬਾੜੀ ਸੰਦ ਤੇ ਔਜਾਰ ਸਾਬਕਾ ਫੌਜੀਆਂ ਜਾਂ ਉਨ੍ਹਾਂ ਦੇ ਸੰਗਠਨਾਂ ਨੂੰ ਕਿਰਾਏ ਤੇ ਦੇਣਾ।
  • ਸਾਬਕਾ ਫੌਜੀਆਂ ਜਾਂ ਉਹਨਾਂ ਦੇ ਸੰਗਠਨਾਂ ਨੂੰ ਗਰਾਂਟ ਅਤੇ ਸਬਸਿਡੀ ਦੇਣਾ ਤੇ ਉਹਨਾਂ ਦੁਆਰਾ ਲਏ ਕਰਜੇ ਦੀ ਗ੍ਰਾੰਟੀ ਦੇਣਾ।
  • ਹੋਰ ਉਹ ਸਾਰੇ ਕੰਮ ਕਰਨਾਂ ਜੋ ਕਿ ਇਸ ਐਕਟ ਦੇ ਅਧੀਨ ਕਾਰਪੋਰੇਸaਨ ਲਈ ਨਿਰਧਾਰਤ ਜਾਂ ਕਿਸੇ ਵੀ ਕੰਮ ਜੋ ਇਸ ਤੇ ਲਾਗੂ ਹੁੰਦਾ ਹੈ ਦੇ ਸਬੰਧ ਵਿੱਚ ਹੋਣ।