ਗਤਿਵਿਧਿਆਂ

ਪ੍ਰੋਜੈਕਟਸ ਦੀ ਸੂਚੀ

  1. ਸਕਿਉਰਟੀ ਸਰਵਿਸਜ
  2. ਡਰਾਈਵਰਾਂ ਨੂੰ ਰੁਜਗਾਰ
  3. ਪੈਸਕੋ ਸੈਨਿਕ ਸਕਿਉਰਟੀ ਟ੍ਰੇਨਿੰਗ ਇੰਸਟੀਚੂਟ
  4. ਪੈਸਕੋ ਵੋਕੇਸ਼ਨਲ ਟ੍ਰੇਨਿੰਗ ਇੰਸਟੀਚੂਟ, ਮੋਹਾਲੀ
  5. ਪੈਸਕੋ ਵੋਕੇਸ਼ਨਲ ਟ੍ਰੇਨਿੰਗ ਇੰਸਟੀਚੂਟ, ਬਠਿੰਡਾ

ਸੁਰੱਖਿਆ ਸਰਵਿਸਜ

ਪੈਸਕੋ ਸਭ ਤੋਂ ਵਲੋਂ ਪਹਿਲਾਂ ਸੁਰਖਿਆ ਪ੍ਰੋਜੈਕਟ ਸਾਲ 1991 ਵਿੱਚ ਸ਼ੁਰੂ ਕੀਤੇ ਗਏ ਤਾਂ ਜੋ :-

  • ਸਾਬਕਾ ਫੌਜੀਆਂ ਨੂੰ ਨੌਕਰੀਆਂ ਦੇ ਮੌਕੇ ਦਿੱਤੇ ਜਾਣ।
  • ਪੈਸਕੋ ਸੁਰੱਖਿਆ ਯੂਨਿਟ ਨੇ ਸਾਬਕਾ ਫੌਜੀਆਂ ਨੂੰ ਨੌਕਰੀਆਂ ਉਪਭਲਧ ਕਰਾਉਣ ਵਿੱਚ ਵੱਡੀਆਂ ਪੁਲਾਂਘਾ ਪੁੱਟੀਆਂ ਹਨ ਤੇ ਇਸ ਵੇਲੇ ਲੱਗਭੱਗ 11500 ਸੁਰੱਖਿਆ ਕਰਮੀ 490 ਯੂਨਿਟਸ ਵਿੱਚ ਪੀ.ਐਸ.ਯੂ /ਪ੍ਰਾਈਵੇਟ ਸੰਸਥਾ, ਜਿਵੇਂ ਕਿ ਭਾਰਤ ਸੰਚਾਰ ਨਿਗਮ ਲਿਮ, ਪੰਜਾਬ ਰਾਜ ਬਿਜਲੀ ਬੋਰਡ, ਥਰਮਲ ਪਲਾਂਟਸ, ਬੈਂਂਕ, ਬੀ.ਬੀ.ਐਮ.ਬੀ, ਬੀ.ਪੀ.ਸੀ.ਐਲ ਆਦਿ ਵਿੱਚ ਕੰਮ ਕਰ ਰਹੇ ਹਨ।

ਡਰਾਈਵਰਾਂ ਨੂੰ ਰੁਜਗਾਰ

ਕਾਰਪੋਰੇਸ਼ਨ ਨੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਗੁਰੂ ਹਰਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ , ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਭਾਰਤ ਸੰਚਾਰ ਨਿਗਮ ਨੂੰ ਠੇਕੇ ਦੇ ਅਧਾਰ ਤੇ ਹਲਕੇ ਅਤੇ ਭਾਰੀ ਵਾਹਨ ਚਲਾਉਣ ਲਈ 139 ਡਰਾਈਵਰ ਦਿੱਤੇ ਹਨ।

ਪੈਸਕੋ ਸੈਨਿਕ ਸਕਿਉਰਟੀ ਟਰੇਨਿੰਗ ਇਨਸਟੀਚੂਟ, ਮੋਹਾਲੀ

ਭਾਰਤ ਸਰਕਾਰ ਦੇ ਪ੍ਰਾਈਵੇਟ ਸਕਿਉਰਟੀ ਏਜੰਸੀ (ਰੈਗੂਲੇਸ਼ਨ) ਐਕਟ 2005 ਅਤੇ ਪੰਜਾਬ ਸਰਕਾਰ ਦੇ ਪ੍ਰਾਈਵੇਟ ਸਕਿਉਰਟੀ ਏਜੰਸੀ ਰੂਲਜ, 2007 ਦੇ ਅਧੀਨ ਹਰੇਕ ਸਕਿਉਰਟੀ ਗਾਰਡ/ਸੁਪਰਵਾਈਜਰ ਨੇ ਸਕਿਉਰਟੀ ਵਿੱਚ ਬਕਾਇਦਾ ਸਿਖਲਾਈ ਹਾਸਿਲ ਕੀਤੀ ਹੋਈ ਹੋਣੀ ਚਾਹੀਦੀ ਹੈ। ਕਾਰਪੋਰੇਸ਼ਨ ਨੇ ਸੀ-115, ਫੇਜa-7, ਇੰਡਸਟ੍ਰੀਅਲ ਏਰੀਆ, ਮੋਹਾਲੀ ਵਿਖੇ ਪੈਸਕੋ ਸੈਨਿਕ ਸਕਿਉਰਟੀ ਟ੍ਰੇਨਿੰਗ ਇੰਸਟੀਚੂਟ ਖ੍ਹੋਲਿਆ ਹੈ। ਇਹ ਇਸਟੀਚੂਟ ਪੰਜਾਬ ਸਰਕਾਰ ਦੀ ਸਕਿਉਰਟੀ ਟ੍ਰੇਨਿੰਗ ਲਈ ਨੋਡਲ ਏਜੰਸੀ ਵਲੋਂਂ ਮਾਨਤਾ ਪ੍ਰਾਪਤ ਹੈ। ਜਿਸ ਵਿੱਚ ਸਾਬਕਾ ਫੌਜੀ ਤੇ ਉਹਨਾ ਦੇ ਆਸਰਿਤਾ, ਅਤੇ ਸਮਾਜ ਦੇ ਕਮਜੋਰ ਵਰਗਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕਾਰਪੋਰੇਸ਼ਨ, ਡਾਇਰੈਕਟਰ ਜਨਰਲ ਮੁੜ-ਵਸੇਬਾ ਵਲੋਂ ਅਪਰੂਵ ਕੋਰਸਜ ਅਤੇ ਸਕਿਉਰਟੀ ਕੋਰਸਜ ਜੋ ਕਿ ਡਾਇਰੈਕਟਰ ਇੰਪਲਾਈਮੈਂਟ ਜਨਰੇਸ਼ਨ, ਪੰਜਾਬ ਵਲੋਂ ਅਪਰੂਵ ਹਨ ਵੀ ਕਰਾਉਦੀ ਹੈ। ਵਧੇਰੇ ਜਾਣਕਾਰੀ ਰੁਕਲਤਜਵਕ ਤੇ ਜਾ ਕੇ ਜਾਂ ਟੈਲੀਫੋਨ ਨੰ: 0172-5013646 ਤੇ ਪਤਾ ਕੀਤੀ ਜਾ ਸਕਦੀ ਹੈ।

ਪੈਸਕੋ ਵੋਕੇਸ਼ਨਲ ਟ੍ਰੇਨਿੰਗ ਇੰਸਟੀਚੂਟ, ਮੋਹਾਲੀ

ਪੀ.ਵੀ.ਟੀ.ਆਈ, ਮੋਹਾਲੀ ਸੀ-115, ਫੇਜ-7, ਇੰਡਸਟ੍ਰੀਅਲ ਏਰੀਆ, ਮੋਹਾਲੀ ਵਿਖੇ ਸਥਿਤ ਹੈ।ਇਥੇ ਸੁਰੱਖਿਆ ਅਤੇ ਕਿੱਤਾ ਮੁੱਖੀ ਕੋਰਸ ਜਿਵੇ ਕਿ ਬੇਸਿਕ ਕੰਪਿਉੂਟਰ ਸਕਿੱਲ, ਫਾਇਰ ਅਤੇ ਇੰਡਸਟ੍ਰੀਅਲ ਸੇਫਟੀ, ਰੇਫਰੀਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ, ਇਲੈਕਟਰੀਕਲ ਅਤੇ ਜੇ.ਸੀ.ਬੀ. ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸਰਵਿਸ ਕਰ ਰਹੇ ਆਰਮੀ, ਨੇਵੀ ਅਤੇ ਏਅਰ ਫੋਰਸ ਦੇ ਜਵਾਨਾਂ ਲਈ ਡਰੈਕਟੋਰੇਟ ਜਰਨਲ ਰਿਸੈਟਲਮੈਟ ਦੁਆਰਾ ਅਲਾਟ ਕੀਤੇ ਕੋਰਸ ਵੀ ਚਲਾਏ ਜਾਂਦੇ ਹਨ।

ਪੈਸਕੋ ਵੋਕੇਸ਼ਨਲ ਟ੍ਰੇਨਿੰਗ ਇੰਸਟੀਚੂਟ, ਬਠਿੰਡਾ

ਪੀ.ਵੀ.ਟੀ.ਆਈ, ਬਠਿੰਡਾ, ਬੀ-14 ਇੰਡਸਟ੍ਰੀਅਲ ਗ੍ਰੋਥ ਸੈਟਰ ਮਾਨਸਾ ਰੋਡ ਬਠਿੰਡਾ ਵਿਖੇ ਸਥਿਤ ਹੈ।ਇਥੇ ਸੁਰੱਖਿਆ ਅਤੇ ਕਿੱਤਾ ਮੁੱਖੀ ਕੋਰਸ ਜਿਵੇ ਕਿ ਬੇਸਿਕ ਕੰਪਿਉੂਟਰ ਸਕਿੱਲ, ਫਾਇਰ ਅਤੇ ਇੰਡਸਟ੍ਰੀਅਲ ਸੇਫਟੀ, ਰੇਫਰੀਜਰਸ਼ੇਨ ਅਤੇ ਏਅਰ ਕੰਡੀਸ਼ਨਿੰਗ, ਇਲੈਕਟਰੀਕਲ ਅਤੇ ਜੇ.ਸੀ.ਬੀ. ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸਰਵਿਸ ਕਰ ਰਹੇ ਆਰਮੀ, ਨੇਵੀ ਅਤੇ ਏਅਰ ਫੋਰਸ ਦੇ ਜਵਾਨਾਂ ਲਈ ਡਰੈਕਟੋਰੇਟ ਜਰਨਲ ਰਿਸੈਟਲਮੈਟ ਦੁਆਰਾ ਅਲਾਟ ਕੀਤੇ ਕੋਰਸ ਵੀ ਚਲਾਏ ਜਾਂਦੇ ਹਨ।