ਸਾਡੇ ਬਾਰੇ

ਪਿਛੋਕੜ

ਭਾਰਤੀ ਫੌਜ ਦੀ ਨੌਜਵਾਨ ਦਿੱਖ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਤਕਰੀਬਨ 60000 ਸੈਨਿਕ ਸੈਨਾ ਦੇ ਤਿੰਨਾਂ ਵਿੰਗਾ ਵਿਚੋਂ 35 ਤੋਂਂ 45 ਸਾਲ ਦੀ ਉਮਰ ਵਿੱਚ ਰਿਟਾਇਰ ਹੁੰਦੇ ਹਨ। ਉਹ ਉਤਮ ਦਰਜੇ ਦੇ ਟਰੇਂਡ, ਅਨੁਸਾਸ਼ਨ ਵਿੱਚ ਪਰਪੱਕ, ਤੇਜ, ਸਪੂੰਰਨ ਰੂਪ ਵਿੱਚ ਸਮਰਪਿੱਤ ਫੋਰਸ ਦੇ ਹੁੰਦੇ ਹਨ ਜੋ ਕਿ ਪੂਰੀ ਤਰ੍ਹਾਂ ਐਕਟਿਵ ਜਿੰਦਗੀ ਵਾਲੇ ਹੁੰਦੇ ਹਨ। ਸਰਵਿਸ ਵਿੱਚ ਰਹਿੰਦੇ ਹੋਇਆਂ ਇਹਨਾਂ ਵਿੱਚ ਉਤਸਾਹ, ਇਖਲਾਕੀ ਪਰਪਕਤਾ ਅਤੇ ਭਰੋਸਗੀ ਕੁੱਟ ਕੁੱਟ ਕੇ ਭਰੀ ਗਈ ਹੁੰਦੀ ਹੈ। ਇਤਨੇ ਵੱਡੇ ਮੁਨੱਖੀ ਸਰੋਤ ਦਾ ਵੈਲਫੇਅਰ ਕਰਨਾ ਕੇਂਦਰ ਤੇ ਰਾਜ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਕਿਉਂਕਿ ਸਾਬਕਾ ਫੌਜੀਆਂ ਨੇ ਆਪਣੇ ਜੀਵਨ ਦਾ ਸੁਨਹਿਰੀ ਸਮਾਂ ਦੇਸ਼ ਦੀਆਂ ਸਰਹਦਾਂ ਦੀ ਰਾਖੀ ਤੇ ਪ੍ਰਭੂਸੱਤਾ ਦੀ ਹਿਫਾਜਤ ਕਰਦਿਆਂ ਗੁਜਾਰਿਆ ਹੁੰਦਾ ਹੈ।

ਜਾਣ-ਪਹਿਚਾਣ

ਪੰਜਾਬ ਸਰਕਾਰ ਸਾਬਕਾ ਫੌਜੀਆਂ, ਉਹਨਾਂ ਦੀਆਂ ਵਿਧਵਾਵਾਂ ਤੇ ਉਹਨਾਂ ਦੇ ਆਸਰਿਤਾਂ ਦੀ ਭਲਾਈ ਤੇ ਹਿੱਤਾਂ ਦੀ ਦੇਖ ਭਾਲ ਵਿੱਚ ਹਮੇਸ਼ਾ ਹੀ ਅੱਗੇ ਰਹੀ ਹੈ। ਪੰਜਾਬ ਸਰਕਾਰ ਦੁਆਰਾ ਸਾਬਕਾ ਫੌਜੀਆਂ, ਜੰਗੀ ਵਿਧਵਾਵਾਂ ਅਤੇ ਉਹਨਾਂ ਦੇ ਆਸਰਿਤਾਂ ਦੇ ਵੈਲਫੇਅਰ ਤੇ ਉਹਨਾਂ ਨੂੰ ਉੱਚਾ ਚੁੱਕਣ ਲਈ ਵਿਧਾਨ ਸਭਾ ਵਿੱਚ ਪਾਸ ਹੋਣ ਉਪਰੰਤ ਪੰਜਾਬ ਸਾਬਕਾ ਫੌਜੀ ਨਿਗਮ (ਪੈਸਕੋ) ਐਕਟ 10 ਅਗਸਤ 1978 ਨੂੰ ਬਣਾਇਆ ਗਿਆ। ਪੈਸਕੋ ਪੂਰੇ ਦੇਸ਼ ਵਿੱਚ ਹੋਂਦ ਵਿੱਚ ਆਉਣ ਵਾਲਾ ਪਹਿਲਾ ਸਾਬਕਾ ਫੌਜੀ ਨਿਗਮ ਹੈ।

ਕਾਰਪੋਰੇਸaਨ ਵਿੱਚ ਪਿਛਲੇ ਅਰਸੇ ਦੌਰਾਨ ਬਹੁ-ਪੱਖੀ ਗਤੀਵਿਧੀਆਂ ਚਾਲੂ ਕੀਤੀਆਂ ਗਈਆਂ ਜਿਸ ਨਾਲ ਪੂਰੇ ਰਾਜ ਵਿੱਚ ਸਾਬਕਾ ਫੌਜੀਆਂ ਨੂੰ ਲਾਭ ਪਹੁੰਚਿਆ ਹੈ। ਲਗਭਗ 21000 ਸਾਬਕਾ ਫੌਜੀਆਂ ਨੂੰ ਨੌਕਰੀਆਂ ਦਿਵਾਈਆਂ ਗਈਆਂ ਹਨ ਤੇ ਤਿੰਨ ਕਰੋੜ ਰੁਪਏ ਤੋਂ ਜਿਆਦਾ ਰਕਮ ਫੌਜੀਆਂ ਨੂੰ ਸਵੈ-ਰੋਜਗਾਰ ਸਕੀਮਾਂ ਅਧੀਨ ਵਿੱਤੀ ਸਹਾਇਤਾ/ਕਰਜਾ ਮੁਹੱਈਆ ਕਰਵਾਇਆ ਗਿਆ ਹੈ। ਇਸ ਵੇਲੇ ਲਗਭਗ 11500 ਸਾਬਕਾ ਫੌਜੀ ਨਿਗਮ ਦੀ ਪੇ-ਰੋਲ ਤੇ ਹਨ ਜੋ ਕਿ  ਵੱਖ-ਵੱਖ ਡਿਊਟੀ, ਜਿਹਨਾਂ ਵਿੱਚ ਜਿਆਦਾਤਰ ਸੁਰੱਖਿਆ ਡਿਊਟੀ, ਤੇ ਲਾਏ ਹੋਏ ਹਨ।

ਸੰਪਰਕ ਕਰਨ ਲਈ ਪਤਾ

ਪੰਜਾਬ ਸਾਬਕਾ ਫੌਜੀ ਨਿਗਮ (ਪੈਸਕੋ)
ਐਸ.ਸੀ.ਓ. ਨੰ : 89-90, ਸੈਕਟਰ 34ਏ, ਚੰਡੀਗੜ੍ਹ-160022
ਟੈਲੀਫੋਨ ਨੰ :0172-2664086, 2609564
ਫੈਕਸ ਨੰ :0172-2660629, 2624535
ਈ-ਮੇਲ : pesco34chd@yahoo.com